ਮਲੇਸ਼ੀਆ ‘ਚ ਭਾਰਤੀਆਂ ਲਈ ਵੀਜ਼ਾ-ਮੁਕਤ ਦਾਖਲਾ: 1 ਦਸੰਬਰ ਤੋਂ ਸ਼ੁਰੂ ਹੋਵੇਗੀ ਸਹੂਲਤ

ਕੁਆਲਾਲੰਪੁਰ, 27 ਨਵੰਬਰ (ਦ ਦ)
ਮਲੇਸ਼ੀਆ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਅਜਿਹਾ ਕਰ ਰਿਹਾ ਹੈ।
ਭਾਰਤ ਅਤੇ ਚੀਨ ਦੇ ਨਾਗਰਿਕਾਂ ਨੂੰ 1 ਦਸੰਬਰ ਤੋਂ ਮਲੇਸ਼ੀਆ ਵਿੱਚ ਵੀਜ਼ਾ ਮੁਕਤ ਦਾਖਲਾ ਮਿਲੇਗਾ। ਇਹ ਜਾਣਕਾਰੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਤਵਾਰ ਨੂੰ ਦਿੱਤੀ। ਚੀਨੀ ਅਤੇ ਭਾਰਤੀ ਨਾਗਰਿਕ ਮਲੇਸ਼ੀਆ ਵਿੱਚ 30 ਦਿਨਾਂ ਤੱਕ ਵੀਜ਼ਾ ਮੁਕਤ ਰਹਿ ਸਕਦੇ ਹਨ।

ਮਲੇਸ਼ੀਆ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਅਜਿਹਾ ਕਰ ਰਿਹਾ ਹੈ। ਜੇਕਰ ਤੁਸੀਂ ਭਾਰਤ ਤੋਂ ਕੁਆਲਾਲੰਪੁਰ ਜਾਂਦੇ ਹੋ, ਤਾਂ ਚੇਨਈ-ਕੋਲਕਾਤਾ ਵਰਗੇ ਸ਼ਹਿਰਾਂ ਤੋਂ ਉਡਾਣ ਦਾ ਖਰਚਾ ਲਗਭਗ 12,000 ਰੁਪਏ ਹੋਵੇਗਾ। ਇਸ ਤੋਂ ਪਹਿਲਾਂ ਸ੍ਰੀਲੰਕਾ ਅਤੇ ਥਾਈਲੈਂਡ ਨੇ ਵੀਜ਼ਾ ਮੁਕਤ ਦਾਖ਼ਲੇ ਦਾ ਐਲਾਨ ਕੀਤਾ ਸੀ।

About the Author

admin