ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਬਰਤਾਨੀਆ ਦੇ ਪੰਜ ਰੋਜ਼ਾ ਦੌਰੇ ’ਤੇ ਲੰਡਨ ਪਹੁੰਚੇ

ਨਵੀਂ ਦਿੱਲੀ, 11 ਨਵੰਬਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਬਰਤਾਨੀਆ ਦੇ ਆਪਣੇ ਪੰਜ ਰੋਜ਼ਾ ਦੌਰੇ ਦੀ ਸ਼ੁਰੂਆਤ ਕੀਤੀ ਜਿਸ ਦਾ ਮਕਸਦ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰਨਾ ਹੈ। ਆਸ ਕੀਤੀ ਜਾ ਰਹੀ ਹੈ ਕਿ ਜੈਸ਼ੰਕਰ ਦੇ ਇਸ ਦੌਰੇ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਅਗਲੇ ਕੁਝ ਮਹੀਨਿਆਂ ਵਿੱਚ ਹੋਣ ਵਾਲੀ ਸੰਭਾਵੀ ਭਾਰਤ ਯਾਤਰਾ ਦੇ ਸਬੰਧ ਵਿੱਚ ਤਿਆਰੀਆਂ ਬਾਰੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲੇ ਨੇ ਦੱਸਿਆ, ‘‘ਵਿਦੇਸ਼ ਮੰਤਰੀ ਐੱਸ ਜੈਸ਼ੰਕਰ 11 ਤੋਂ 15 ਨਵੰਬਰ ਤੱਕ ਬਰਤਾਨੀਆ ਦੇ ਅਧਿਕਾਰਤ ਦੌਰੇ ’ਤੇ ਹੋਣਗੇ।’’

About the Author

admin